Health is Wealth - ਸਿਹਤ ਸੰਭਾਲ cover art

Health is Wealth - ਸਿਹਤ ਸੰਭਾਲ

Health is Wealth - ਸਿਹਤ ਸੰਭਾਲ

By: SBS
Listen for free

Recognising health as our greatest wealth, a new radio podcast series is being launched with the aim of providing South Asian communities, particularly the Punjabi community, with simple, accurate and reliable information about common yet serious health conditions. The series will cover a range of illnesses, including hypertension, diabetes, high cholesterol and arthritis, based on Australian medical guidelines. Featuring young Punjabi doctor Dr Mandeep Kaur in a specialist role, the series seeks to promote health awareness within the community and highlight the importance of timely diagnosis and treatment. - SBS Punjabi ਦੀ ਨਵੀਂ ਪੌਡਕਾਸਟ ਸੀਰੀਜ਼ ‘ਸਿਹਤ ਸੰਭਾਲ’, ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।Copyright 2026, Special Broadcasting Services Hygiene & Healthy Living
Episodes
  • 'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ)
    Jun 29 2026
    ਓਸਟੀਓ-ਆਰਥਰਾਈਟਿਸ (Osteoarthritis) ਗਠੀਆ ਦੀ ਸਭ ਤੋਂ ਆਮ ਕਿਸਮ ਹੈ, ਜੋ ਜੋੜਾਂ ਦੀ ਘਸਾਈ ਅਤੇ ਨੁਕਸਾਨ ਕਾਰਨ ਹੁੰਦੀ ਹੈ। ਇਹ ਬਿਮਾਰੀ ਦਰਦ, ਅਕੜਨ ਅਤੇ ਰੋਜ਼ਾਨਾ ਕੰਮਾਂ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਗਠੀਆ ਨਾਲ ਪ੍ਰਭਾਵਿਤ ਹੈ। ਸਹੀ ਇਲਾਜ, ਨਿਯਮਿਤ ਕਸਰਤ ਅਤੇ ਸਿਹਤਮੰਦ ਵਜ਼ਨ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਓਸਟੀਓ-ਆਰਥਰਾਈਟਿਸ ਬਾਰੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਿਰ ਸਿਹਤ ਜਾਂਚ ਇਸਨੂੰ ਕਾਬੂ ਵਿੱਚ ਰੱਖਣ ਅਤੇ ਦਰਦ ਘਟਾਉਣ ਲਈ ਕਿਉਂ ਜ਼ਰੂਰੀ ਹਨ।
    Show More Show Less
    16 mins
  • 'ਸਿਹਤ ਸੰਭਾਲ' ਲੜੀਵਾਰ: ਕੋਲੇਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ
    Jun 28 2026
    ਉੱਚ ਕੋਲੇਸਟਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ। ਇਹ ਖੂਨ ਦੀਆਂ ਨਸਾਂ ਵਿੱਚ ਰੁਕਾਵਟ ਪੈਦਾ ਕਰਕੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦੀ ਹੈ। ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਵੱਧ ਪਾਈ ਜਾਂਦੀ ਹੈ। ਸਿਹਤ ਸੰਭਾਲ ਲੜੀਵਾਰ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਇਸ ਨੂੰ ਕਾਬੂ ਵਿੱਚ ਰੱਖਣ ਲਈ ਕਿਉਂ ਇੰਨੇ ਮਹੱਤਵਪੂਰਨ ਹਨ।
    Show More Show Less
    19 mins
  • 'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ
    Jun 27 2026
    ਟਾਈਪ-2 ਡਾਇਬੀਟੀਜ਼ ਆਸਟ੍ਰੇਲੀਆ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੀ ਵੱਧ ਹੈ। ਇਹ ਬਿਮਾਰੀ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਇੰਸੁਲਿਨ ਨੂੰ ਠੀਕ ਤਰ੍ਹਾਂ ਵਰਤ ਨਹੀਂ ਸਕਦਾ ਜਾਂ ਲੋੜੀਂਦੀ ਮਾਤਰਾ ਵਿੱਚ ਇੰਸੁਲਿਨ ਨਹੀਂ ਬਣਾਉਂਦਾ। ਸਿਹਤ ਸੰਭਾਲ ਲੜੀ ਤਹਿਤ ਇਸ ਪੌਡਕਾਸਟ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਕੋਲੋਂ ਜਾਣੋ ਕਿ ਸਮੇਂ ਸਿਰ ਪਛਾਣ, ਸਿਹਤਮੰਦ ਜੀਵਨਸ਼ੈਲੀ ਅਤੇ ਨਿਯਮਿਤ ਡਾਕਟਰੀ ਜਾਂਚ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਾਅ ਵਿੱਚ ਕਿਵੇਂ ਮਦਦ ਕਰ ਸਕਦੇ ਹਨ।
    Show More Show Less
    22 mins
adbl_web_anon_alc_button_suppression_t1
No reviews yet